¡Sorpréndeme!

ਵਿਦੇਸ਼ 'ਚ ਗੋਰਿਆਂ ਨੇ ਮਾਰ ਦਿੱਤਾ ਪੰਜਾਬੀ ਨੌਜਵਾਨ ਪੁੱਤ, 6 ਸਾਲ ਪਹਿਲਾਂ ਗਿਆ ਸੀ ਨਿਊਜ਼ੀਲੈਂਡ |OneIndia Punjabi

2023-12-26 1 Dailymotion

ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਇਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨਿਊਜ਼ੀਲੈਂਡ ਵਿਚ ਮਾਰੇ ਗਏ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਕੋਟਲੀ ਸ਼ਾਹਪੁਰ ਪੁੱਜੀ। ਜਾਣਕਾਰੀ ਅਨੁਸਾਰ ਮ੍ਰਿਤਕ ਰਮਨਦੀਪ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਦੋ ਗੋਰਿਆਂ ਨੇ ਸ਼ਰਾਬ ਦੇ ਨਸ਼ੇ 'ਚ ਉਸ ਦਾ ਕਤਲ ਕਰ ਦਿੱਤਾ। ਵਿਦੇਸ਼ ਤੋਂ ਆਏ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਹੀ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਸੀ। ਇਸ ਦੌਰਾਨ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿਚ ਹੀ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਨਾ ਜਾਣਾ ਪਵੇ।ਮ੍ਰਿਤਕ ਰਮਨਦੀਪ ਦੇ ਪਿਤਾ ਧੰਨਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 12ਵੀਂ ਪਾਸ ਕਰਕੇ 2018 ਵਿਚ ਨਿਊਜ਼ੀਲੈਂਡ ਗਿਆ ਸੀ। ਉਹ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।
.
Punjabi young son was killed by whites abroad, he went to New Zealand 6 years ago.
.
.
.
#newzelandnews #ramandeep #punjabnews